ਦੁੱਲਾ ਭੱਟੀ
ਜਿਨ੍ਹਾਂ ਵਣਜ ਦਿਲਾਂ ਦੇ ਕੀਤੇ
ਸੁੰਦਰ ਮੁੰਦਰੀਏ- ਹੋਤੇਰਾ ਕੌਣ ਵਿਚਾਰਾ- ਹੋਦੁੱਲਾ ਭੱਟੀ ਵਾਲਾ- ਹੋਦੁੱਲੇ ਧੀ ਵਿਆਹੀ- ਹੋਸੇਰ ਸ਼ੱਕਰ ਪਾਈ- ਹੋਕੁੜੀ ਦੇ ਬੋਝੇ ਪਾਈ- ਹੋਕੁੜੀ ਦਾ ਲਾਲ ਪਟਾਕਾ- ਹੋਕੁੜੀ ਦਾ ਸਾਲੂ ਪਾਟਾ- ਹੋਸਾਲੂ ਕੌਣ ਸਮੇਟੇ- ਹੋਚਾਚਾ ਗਾਲੀ ਦੇਸੇ- ਹੋਚਾਚਾ ਚੂਰੀ ਕੁੱਟੀ- ਹੋਜ਼ਿਮੀਂਦਾਰ ਸਦਾਓ- ਹੋਗਿਣ-ਗਿਣ ਪੌਲੇ ਲਾਓ- ਹੋ
ਬੋਲੀ ਮਾਰ ਕੇ ਨੰਦੀ ਫਨਾਹ ਕਰਦੀਸੀਨਾ ਦੁੱਲੇ ਦਾ ਚਾਕ ਹੋ ਜਾਂਵਦਾ ਏ।ਬਾਪ ਦਾਦੇ ਦਾ ਇਹ ਤੇ ਸੂਰਮਾ ਏਕਾਹਨੂੰ ਨਿੱਤ ਗ਼ਰੀਬ ਦੁਖਾਂਵਦਾ ਏ।ਏਥੇ ਜ਼ੋਰ ਦੁਖਾਂਵਦਾ ਔਰਤਾਂ ਨੂੰਤੈਨੂੰ ਰਤੀ ਹਯਾ ਨਾ ਆਂਵਦਾ ਏ।ਤੇਰੇ ਬਾਪ ਦਾਦੇ ਦੀਆਂ ਸ਼ਾਹ ਅਕਬਰਖੱਲਾਂ ਪੁੱਠੀਆਂ ਚਾ ਲੁਹਾਂਵਦਾ ਏ।ਖਲ, ਭੋਹ ਦੇ ਨਾਲ਼ ਭਰਾਇਕੇ ਤੇਉੱਚੇ ਬੁਰਜ ਤੇ ਚਾ ਲਟਕਾਂਵਦਾ ਏ।ਅੱਜ ਤੀਕ ਲਾਹੌਰ ਵਿਚ ਲਟਕ ਰਹੀਆਂਉੱਥੇ ਜ਼ੋਰ ਨਾ ਕਾਸ ਨੂੰ ਜਾਂਵਦਾ ਏ।(ਕਿਸ਼ਨ ਸਿੰਘ ਆਰਿਫ਼)
ਚੜ੍ਹਿਆ ਸੀ ਮਿਰਜ਼ਾ ਨਜ਼ਾਮਦੀਨਹਾਥੀਆਂ ਨੂੰ ਮੱਦਾਂ ਸੀ ਪਿਆਈਆਂ।ਭਰ ਕੇ ਦਾਰੂ ਦੀਆਂ ਬੋਤਲਾਂ ਲਿਆਂਵਦੇਹਾਥੀਆਂ ਦੇ ਸੁੰਡਾਂ ਵਿਚ ਪਾਈਆਂ।ਜਦੋਂ ਹਾਥੀਆਂ ਨੂੰ ਚੜ੍ਹੀਆਂ ਲੋਰੀਆਂਮਾਰਨ ਚੀਕਾਂ ਤੇ ਖਾਣ ਕਰਲਾਈਆਂ।ਹੌਲ਼ੀ-ਹੌਲ਼ੀ ਪਿੰਡੀਂ ਵਿਚ ਜਾ ਵੜੇਟੱਕਰਾਂ ਦਰਸ਼ਨੀ ਦਰਵਾਜ਼ਿਆਂ ਨੂੰ ਲਾਈਆਂ।ਸਾਰੇ ਬੈਠਕਾਂ ਦੀਵਾਨਖ਼ਾਨੇ ਢਾਹ ਸੁੱਟੇਇੱਟਾਂ ਬਣਾਂ ਦੇ ਵਿਚ ਖਿੰਡਾਈਆਂ।ਟਕੇ ਟਕੇ ਦੇ ਸਿਪਾਹੀ ਅੰਦਰ ਜਾ ਵੜੇਮਾਰਨ ਛਮਕਾਂ ਤੇ ਕਰਨ ਕਰੜਾਈਆਂ।(ਪਾਲੀ ਸਿੰਘ)